Skip to main content

(Best Essay for students) Shri Guru Nanak Dev Ji essay in Punjabi - Guru Nanak Dev Ji Lekh in Punjabi

Guru Nanak Dev Ji essay in Punjabi

Essay on Guru Nanak Dev ji  in Punjabi

ਸਤਿਗੁਰੂ ਨਾਨਕ ਪ੍ਰਗਟਿਆ ,
ਮਿੱਟੀ ਧੁੰਦ ਚਾਨਣ ਹੋਇਆ ।

ਗੁਰੂ ਨਾਨਕ ਸਾਹਿਬ ਦਾ ਜਨਮ - Guru Nanak Dev ji ਦਾ ਜਨਮ 15 ਅਪ੍ਰੈਲ 1469 ਈ: ਨੂੰ ਜਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਦੇ ਪਿੰਡ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਉਹਨਾਂ ਦਾ ਸੰਬੰਧ ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਨਾਲ ਸੀ। ਉਹ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਹਾਕਮ ਸਨ।ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਉਹ ਬਹੁਤ ਹੀ ਸਰਲ ਤੇ ਕੋਮਲ ਸੁਭਾਅ ਦੇ ਸਨ। ਗੁਰੂ ਨਾਨਕ ਜੀ ਦੇ ਨਾਮ ਬਾਰੇ ਕਈ ਵਿਚਾਰ ਪੇਸ਼ ਕੀਤੇ ਗਏ ਹਨ। ਕੁਝ ਵਿਚਾਰਾਂ ਅਨੁਸਾਰ ਉਹਨਾਂ ਦਾ ਜਨਮ ਨਨਕਾਣੇ ਘਰ ਹੋਣ ਕਾਰਨ ਉਹਨਾ ਦਾ ਨਾਮ ਨਾਨਕ ਰੱਖ ਦਿੱਤਾ ਗਿਆ। ਕੁਝ ਅਨੁਸਾਰ ਉਹਨਾਂ ਦੀ ਵੱਡੀ ਭੈਣ ਦਾ ਨਾਮ ਨਾਨਕੀ ਸੀ ਇਸ ਲਈ ਉਹਨਾਂ ਦਾ ਨਾਮ ਨਾਨਕ ਰੱਖ ਦਿੱਤਾ ਗਿਆ। (Guru Nanak Dev Ji essay in Punjabi 10 lines)

ਗੁਰੂ ਨਾਨਕ ਦੇਵ ਜੀ ਦਾ ਬਚਪਨ ਤੇ ਸਿੱਖਿਆ - Shri Guru Nanak Dev ji ਸ਼ੁਰੂ ਤੋ ਹੀ ਬਹੁਤ ਵਿੱਚਾਰਵਾਨ, ਗੰਭੀਰ ਤੇ ਦਿਆਲੂ ਸੁਭਾਅ ਦੇ ਸਨ। ਘਰੋਂ ਕੱਪੜਾ ਤੇ ਅੰਨ ਲਿਆ ਕੇ ਗਰੀਬਾ ਵਿਚ ਵੰਡ ਦਿਦੇ ਸਨ। ਉਹਨਾ ਵਿਚ ਬੱਚਿਆਂ ਵਾਲਿਆਂ ਖੇਡਾਂ ਖੇਡਣ ਦੀ ਕੋਈ ਰੁਚੀ ਨਹੀਂ ਸੀ, ਸਗੋ ਰੱਬ ਦੀ ਪ੍ਰਾਪਤੀ ਦੀਆ ਭਿੰਨ- ਭਿੰਨ ਖੇਡਾ ਉਹਨਾਂ ਜਰੂਰ ਖੇਡੀਆ ਅਤੇ ਬੱਚਿਆਂ ਨੂੰ ਸਿਖਾਉਣੀਆ ਸ਼ੁਰੂ ਕਰ ਦਿਤੀਆਂ ਸਨ। ਗੁਰੂ ਜੀ  ਜਦੋਂ ਸੱਤ ਸਾਲ ਦੇ ਹੋਏ ਤਾ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਨੂੰ ਹਿੰਦੀ ਪੜ੍ਹਨ ਲਈ ਗੋਪਾਲ ਪੰਡਿਤ ਕੋਲ ਭੇਜਿਆ। ਫਿਰ ਪੰਡਿਤ ਬ੍ਰਿਜ ਲਾਲ ਕੋਲ ਸੰਸਕ੍ਰਿਤ ਪੜ੍ਹਨ ਲਈ ਭੇਜਿਆ। ਉਹ ਅਕਸਰ ਆਪਣੇ ਉਸਤਾਦ ਨਾਲ ਪ੍ਰਮਾਤਮਾ ਬਾਰੇ ਡੂੰਘੀਆ ਵਿਚਾਰਾਂ ਕਰਦੇ ਸਨ। ਫ਼ਾਰਸੀ ਪੜ੍ਹਨ ਲਈ ਗੁਰੂ ਜੀ ਨੂੰ ਮੌਲਵੀ ਕੁਤਬਦੀਨ ਜਾਂ ਰੁਕਨਦੀਨ ਪਾਸ ਭੇਜਿਆ। ਇਹਨਾਂ ਅਧਿਆਪਕਾ ਨੂੰ ਉਹਨਾ ਨੇ ਆਪਣੇ ਅਧਿਆਤਮਕ  ਗਿਆਨ ਤੇ ਝੁਕਾਅ ਨਾਲ ਬਹੁਤ ਪ੍ਰਭਾਵਿਤ ਕੀਤਾ। (Essay on Guru Nanak Dev in Punjabi 5th class)

“ਦਇਆ ਕਪਾਹ ਸੰਤੋਖ ਸੂਤ, ਜਤੁ ਗੰਢੀ ਸਤੁ ਵਟ
ਏਹ ਜਨੇਊ ਜੀਅ ਕਾ ਹਈ ਤਾਂ ਪਾਂਡੇ ਘਤੁ

ਜਨੇਉ ਪਾਉਣਾ - ਜਿਸ ਸਮੇਂ Shri Guru Nanak Dev ji 9 ਸਾਲਾਂ ਦੇ ਹੋਏ ਤਾਂ ਪੁਰਾਣੀਆਂ ਰੀਤੀਆਂ ਅਨੁਸਾਰ ਉਹਨਾਂ ਦੇ ਮਾਤਾ ਪਿਤਾ ਨੇ ਜਨੇਊ ਪਾਊਣਾ ਚਾਹਿਆ। ਇਸ ਲਈ ਉਹਨਾਂ ਨੇ ਪੰਡਿਤ ਹਰਦਿਆਲ ਨੂੰ ਘਰ ਬੁਲਾਇਆ, ਕੁੱਝ ਮੁਢੱਲੀਆਂ ਰਸਮਾਂ ਪਿੱਛੋਂ ਪੰਡਿਤ ਜੀ ਉਹਨਾਂ ਨੂੰ ਜਨੇਊ ਪਾਉਣ ਲੱਗੇ ਤਾਂ ਗੁਰੂ ਜੀ ਨੇ ਉਹਨਾਂ ਤੋਂ ਪੁੱਛਿਆ ਕਿ ਇਸ ਜਨੇਉ ਪਾਉਣ ਨਾਲ ਕਿਹੜੀ ਪਦਵੀ ਮਿਲਦੀ ਹੈ, ਇਸ ਨੂੰ ਪਾਉਣ ਨਾਲ ਕਿਹੜੇ ਧਰਮ ਦੇ ਕਰਮਾ ਵਿੱਚ ਵਾਧਾ ਹੁੰਦਾ ਹੈ ਤਾਂ ਪੰਡਿਤ ਨੇ ਜਵਾਬ ਦਿੱਤਾ ਕਿ ਇਸ ਨੂੰ ਪਾਉਣ ਨਾਲ ਆਤਮਕ ਜਨਮ ਹੁੰਦਾ ਹੈ, ਰੀਤੀ ਰਿਵਾਜਾਂ ਵਿੱਚ ਸ਼ਾਮਲ ਹੋਣ ਦੀ ਆਜ਼ਾਦੀ ਮਿਲਦੀ ਹੈ, ਇਸ ਨੂੰ ਪਾਏ ਬਿਨਾਂ ਖਤ੍ਰੀ ਅਤੇ ਬ੍ਰਾਹਮਣ ਅਪਵਿੱਤਰ ਰਹਿਦੇ ਹਨ, ਜਿਸ ਕਾਰਨ ਉਹ ਧਰਮ ਦੇ ਕੰਮ ਵਿੱਚ ਹਿੱਸਾ ਨਹੀਂ ਲੈ ਸਕਦੇ ਆਪਣੇ ਬਜ਼ੁਰਗਾਂ ਦਾ ਸ਼ਰਾਧ ਕਰਨ ਦਾ ਹੱਕ ਵੀ ਨਹੀਂ ਰਖਦੇ । ਇਹ ਸੁਣ ਕੇ ਉਹਨਾਂ ਨੇ ਜਨੇਉ ਪਾਉਣ ਤੋਂ ਸਾਫ ਨਾਂਹ ਕਰ ਦਿੱਤੀ ਤੇ ਸਭ ਇਕੱਠੇ ਹੋਏ ਲੋਕਾ ਨੂੰ ਉਹਨਾਂ ਨੇ ਆਖਿਆ ਕਿ ਜਨੇਊ ਦੀ ਰਸਮ ਕੇਵਲ ਢੋਂਗ ਅਤੇ ਅਡੰਬਰ ਹੈ। ਉਹਨਾਂ ਦੱਸਿਆ ਕਿ ਉਹ ਅਜਿਹਾ ਜਨੇਉ ਪਾਉਣਾ ਚਾਹੁੰਦੇ ਹਨ ਜੋ ਦਇਆ, ਸੰਤੋਖ, ਜਤਿ, ਸਤਿ ਦਾ ਬਨਿਆ ਹੋਵੇ। ਜਿਹੜਾ ਨਾ ਤਾਂ ਜਲੇ ਤੇ ਨਾ ਹੀ ਕਦੇ ਮੈਲਾ ਹੋਵੈ।

ਹੁਕਮੇ ਅੰਦਰਿ ਸਭ ਕੋ ਬਾਹਰਿ ਹੁਕਮ ਨ ਕੋਇ ।।
ਨਾਨਕ ਹੁਕਮੈ ਦੇ ਬੁਝੈ ਤਾਂ ਹਉਮੈ ਕਹੈ ਨ ਕੋਇ ।।

ਗੁਰੂ ਨਾਨਕ ਦੇਵ ਜੀ ਦੁਆਰਾ ਵੱੱਖ - ਵੱਖ ਕੰਮ - ਗੁਰੂ ਨਾਨਕ ਜੀ ਦੇ ਪਿਤਾ ਜੀ ਨੇ ਗੁਰੂ ਜੀ ਦੀਆਂ ਰੁਚੀਆਂ ਬਦਲਣ ਲਈ ਉਹਨਾਂ ਦਾ ਧਿਆਨ ਕੰਮ ਵਿੱਚ ਲਗਾਉਣ ਦਾ ਯਤਨ ਕੀਤਾ। ਪਿਤਾ ਮਹਿਤਾ ਕਾਲੂ ਨੂੰ ਗੁਰੂ ਜੀ ਦੀਆਂ ਅਧਿਆਤਮਕ ਤੇ ਧਾਰਮਿਕ ਰੁਚੀਆਂ ਚੰਗੀਆ ਨਹੀ ਸੀ ਲੱਗਦੀਆਂ। ਸਭ ਤੋ ਪਹਿਲਾਂ ਗੁਰੂ ਜੀ ਨੂੰ ਮੱਝੀਆਂ ਚਰਾਉਣ ਦਾ ਕੰਮ ਸੋਂਪਿਆ ਗਿਆ, ਪਰ ਗੁਰੂ ਜੀ ਭਗਤੀ ਕਰਨ ਵਿਚ ਲੀਨ ਹੋ ਜਾਦੇ ਤੇ ਮੱਝਾਂ ਦਾ ਖਿਆਲ ਹੀ ਨਾ ਰਹਿੰਦਾ ।ਜਿਸ ਕਾਰਨ ਮੱਝਾਂ ਲੋਕਾਂ ਦੇ ਖੇਤ ਉਜਾੜਣ ਲੱਗ ਜਾਦੀਆ ਤੇ ਰੋਜ਼ ਪਿਤਾ ਮਹਿਤਾ ਕਾਲੂ ਪਾਸ ਉਲਾਂਭੇ ਆਉਣੇ ਸ਼ੁਰੂ ਹੋ ਗਏ। ਪਿਤਾ ਨੇ ਗੁਰੂ ਜੀ ਨੂੰ ਖੇਤੀ ਵਿਚ ਲਗਾਉਣ ਦਾ ਯਤਨ ਕੀਤਾ ਪਰ ਉਹਨਾਂ ਇਸ ਕੰਮ ਵਿਚ ਵੀ ਰੁਚੀ ਨਾ ਵਿਖਾਈ।ਅੰਤ ਮਹਿਤਾ ਕਾਲੂ ਨੇ ਇਹ ਫੈਸਲਾ ਕਰ ਲਿਆ ਕਿ ਗੁਰੂ ਜੀ ਕੋਈ ਵਿਉਪਾਰ ਕਰਨ। ਇਸ ਲਈ ਉਹਨਾ ਨੇ ਗੁਰੂ ਜੀ ਨੂੰ ਵੀਹ ਰੁਪਏ ਦੇ ਕੇ ਬਜਾਰ ਭੇਜਿਆ ,ਰਾਸਤੇ ਵਿਚ ਗੁਰੂ ਜੀ ਨੂੰ ਇਕ ਸੰਤਾ ਦਾ ਟੋਲਾ ਮਿਲਿਆ, ਜੋ ਭੁੱਖਾ ਸੀ। ਗੁਰੂ ਜੀ ਨੇ ਵੀਹ ਰੁਪਏ ਦਾ ਭੋਜਨ ਸੰਤਾ ਨੂੰ ਕਰਾ ਦਿੱਤਾ ਤੇ ਆਪ ਖਾਲੀ ਹੱਥ ਘਰ ਵਾਪਸ ਆ ਗਏ। ਪਿਤਾ ਜੀ ਨੂੰ ਜਦ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਬਹੁਤ ਨਰਾਜ਼ ਹੋਏ। ਇਸ ਘਟਨਾ ਨੂੰ ਇਤਿਹਾਸ ਵਿਚ "ਸੱਚਾ ਸੌਦਾ " ਆਖਿਆ ਜਾਂਦਾ ਹੈ । (speech on Guru Nanak Dev ji in Punjabi)

ਗੁਰੂ ਨਾਨਕ ਦੇਵ ਜੀ ਦਾ ਵਿਆਹ - ਸਭ ਢੰਗ ਤੇ ਵਿਧੀਆਂ ਗੁਰੂ ਜੀ ਨੂੰ ਸੰਸਕਾਰ ਕੰਮਾਂ ਵਿਚ ਖਿੱਚਣ ਲਈ ਅਸਫਲ ਰਹੀਆ। ਇਸ ਲਈ ਪਿਤਾ ਮਹਿਤਾ ਕਾਲੂ ਜੀ ਪਾਸ ਇਕੋ ਤਰੀਕਾ ਰਹਿ ਗਿਆ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਰ ਦੇਣ। ਇਸ ਲਈ ਉਹਨਾਂ ਨੇ ਗੁਰੂ ਜੀ ਦਾ ਵਿਆਹ 15-16 ਸਾਲਾ ਦੀ ਉਮਰ  ਵਿਚ ਬਟਾਲੇ ਦੇ ਸ਼੍ਰੀ ਮੂਲ ਚੰਦ ਦੀ ਸਪੁੱਤਰੀ ਬੀਬੀ ਸੁਲੱਖਣੀ ਨਾਲ ਕਰ ਦਿੱਤਾ। ਗੁਰੂ ਨਾਨਕ ਜੀ ਦੇ ਘਰ ਦੋ ਪੁੱਤਰਾ ਨੇ ਜਨਮ ਲਿਆ। ਇਕ ਦਾ ਨਾਂ ਸ਼੍ਰੀ ਚੰਦ ਅਤੇ ਦੂਜੇ ਦਾ ਨਾਮ ਲੱਖਮੀ ਦਾਸ ਰੱਖਿਆ ਗਿਆ।

ਸੁਲਤਾਨਪੁਰ ਵਿਚ ਨੋਕਰੀ - ਜਦੋਂ ਗੁਰੂ ਨਾਨਕ ਦੇਵ ਜੀ 20 ਵਰ੍ਹਿਆ ਦੇ ਹੋਏ ਤਾਂ ਮਹਿਤਾ ਕਾਲੂ ਜੀ ਨੇ  ਗੁਰੂ ਨਾਨਕ ਦੇਵ ਜੀ ਨੂੰ ਉਹਨਾਂ ਦੇ ਭਣਵਈਏ ਸ਼੍ਰੀ ਜੈ ਰਾਮ ਜੀ ਪਾਸ ਸੁਲਤਾਨਪੁਰ ਲੋਧੀ ਭੇਜ ਦਿੱਤਾ ਗਿਆ। ਜੈ ਰਾਮ ਦੇ ਸੰਬੰਧ ਸੁਲਤਾਨਪੁਰ ਲੋਧੀ ਦੇ ਨਵਾਬ ਦੋਲਤ ਖਾਂ ਲੋਧੀ ਨਾਲ ਬਹੁਤ ਚੰਗੇ ਸਨ। ਇਸ ਲਈ ਉਹਨਾਂ ਨੇ ਦੋਲਤ ਖਾਂ ਲੋਧੀ ਨੂੰ ਆਖ ਕੇ ਗੁਰੂ ਜੀ ਨੂੰ ਮੋਦੀ ਖਾਨੇ ਵਿਚ ਮੋਦੀ ਲਗਵਾ ਦਿੱਤਾ। ਮੋਦੀ ਖਾਨੇ ਵਿੱਚ ਗੁਰੂ ਜੀ ਦਾ ਕੰਮ ਹਾਕਮ ਦੀ ਜ਼ਮੀਨ ਤੇ ਖੇਤੀ ਕਰ ਰਹੇ ਕਿਸਾਨਾਂ ਦੀ ਫਸਲ ਦਾ ਕੁੱਝ ਹਿੱਸਾ ਟੈਕਸ ਵਜੋਂ ਜਮਾਂ ਕਰਨਾ, ਉਸ ਇਕੱਠੀ ਹੋਈ ਫਸਲ ਦਾ ਕੁੱਝ ਹਿੱਸਾ ਫੋਜ ਦੇ ਲੰਗਰ ਲਈ ਭੇਜਣਾ , ਬਾਕੀ ਬਚੀ ਫਸਲ ਨੂੰ ਵੇਚ ਕੇ ਰਕਮ  ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾਂ ਕਰਵਾਉਣਾ ਸੀ ਮੋਦੀ ਨੂੰ ੲਿਸ ਵਿਚੋ ਕੁੱਝ ਹਿੱਸਾ ਮਿਲਦਾ ਸੀ। ਕੁੱਝ ਹੀ ਦੇਰ ਵਿਚ ਉਹਨਾਂ ਦੀ ਪ੍ਰਸਿੱਧੀ ਬਹੁਤ ਹੋ ਗਈ ਕਿ ਉਹ ਬਹੁਤ ਇਮਾਨਦਾਰੀ ਨਾਲ ਕੰਮ ਕਰਦੇ ਸਨ। ਪਰ ਉਹਨਾਂ ਨੇ ਸਾਧੂ ਸੰਤਾ ਦੀ ਸੇਵਾ ਤੇ ਖਿਲਾਉਣ-ਪਿਲਾਉਣ ਦੀ ਆਦਤ ਨਾ ਛੱਡੀ। ਉਹਨਾਂ ਨੇ ਗਰੀਬ ਤੇ ਦੀਨ ਦੁੱਖੀਆ ਨੂੰ ਦਿਲ ਖੋਲ ਕੇ ਦਾਨ ਕੀਤਾ। ਕੁਝ ਲੋਕਾ ਨੇ ਦੋਲਤ ਖਾਂ ਪਾਸ ਸ਼ਿਕਾਇਤ ਕੀਤੀ ਕਿ ਗੁਰੂ ਜੀ ਨੇ ਉਸ ਦਾ ਮੋਦੀ ਖਾਨਾ ਲੁਟਾ ਦਿੱਤਾ। ਜਾਂਚ ਪੜਤਾਲ ਕੀਤੀ ਗਈ ਤਾਂ ਭੰਡਾਰੇ ਵਿਚ ਕੋਈ ਘਾਟ ਨਾ ਨਿਕਲੀ, ਜਿਸ ਨਾਲ ਉਹਨਾਂ ਦੀ ਪ੍ਰਸਿੱਧੀ ਤੇ ਇਮਾਨਦਾਰੀ ਦੀ ਚਰਚਾ ਹੋਰ ਵੱਧ ਗਈ। 

ਗਿਆਨ ਪ੍ਰਾਪਤੀ - Shri Guru Nanak Dev ji ਸੁਲਤਾਨਪੁਰ ਵਿਚ ਰੋਜ਼ ਬੇਈ ਨਦੀ (Bain) ਉਤੇ ਇਸ਼ਨਾਨ ਕਰਨ ਜਾਇਆ ਕਰਦੇ ਸਨ। ਇਕ ਦਿਨ  ਉਹ ਨਦੀ ਵਿਚ ਇਸ਼ਨਾਨ ਕਰਨ ਗਏ ਤੇ ਤਿੰਨ ਦਿਨ ਤੱਕ ਬਾਹਰ ਹੀ ਨਹੀ ਆਏ। ਚੋਥੇ ਦਿਨ ਉਹਨਾਂ ਤੇ ਉਸ ਪ੍ਰਭੂ ਦੀ ਆਪਾਰ ਕ੍ਰਿਪਾ ਹੋਈ ਤੇ ਉਹਨਾਂ ਨੂੰ 'ਰੱਬੀ ਗਿਆਨ' ਦੀ ਪ੍ਰਾਪਤੀ ਹੋ ਗਈ। ਇਸ ਸਮੇਂ ਗੁਰੂ ਨਾਨਕ ਦੇਵ ਜੀ ਦੀ ਉਮਰ 30 ਵਰ੍ਹਿਆ ਦੀ ਸੀ।‌ਗਿਆਨ ਪ੍ਰਾਪਤੀ ਪਿਛੋਂ ਉਹ ਜਦੋ ਸੁਲਤਾਨਪੁਰ ਪਹੁੰਚੇ ਤਾਂ ਉਹਨਾਂ ਨੇ ਇਕ ਆਵਾਜ਼ ਕੱਢੀ।

'ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ'।

ਇਸ ਹੋਕੇ ਦਾ ਭਾਵ ਸੀ ਕਿ ਇਥੇ ਨਾ ਕੋਈ ਮੁਸਲਮਾਨ ਹੈ ਅਤੇ ਨਾ ਹੀ ਕੋਈ ਹਿੰਦੂ ਹੈ, ਭਾਵ ਸਭ ਬਰਾਬਰ ਹਨ ਜਾਂ ਈ
ਈਸ਼ਵਰ ਦੀਆਂ ਨਜ਼ਰਾਂ ਵਿਚ ਹਿੰਦੂ ਤੇ ਮੁਸਲਮਾਨ ਦੋਵੇ ਹੀ ਬਰਾਬਰ ਹਨ। (long essay on Guru Nanak Dev ji)

‘‘ਬਾਬਾ ਦੇਖੈ ਧਿਆਨ ਧਰਿ, ਜਲਤੀ ਸਭਿ ਪ੍ਰਿਥਵੀ ਦਿਸਿ ਆਈ,
ਚੜਿਆ ਸੋਧਣ ਧਰ ਲੁਕਾਈ

ਗੁਰੂ ਜੀ ਦੀਆਂ ਉਦਾਸੀਆਂ - 1499 ਈ: ਵਿੱਚ ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਜੀ ਨੇ ਦੇਸ਼ ਅਤੇ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਇਹਨਾ ਯਾਤਰਾਵਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਗੁਰੂ ਜੀ ਨੇ ਚਾਰ ਉਦਾਸੀਆਂ ਕੀਤੀਆਂ । ਇਹਨਾ ਉਦਾਸੀਆਂ ਦਾ ਮਕਸਦ ਭੂਲੇ ਭਟਕੇ ਲੋਕਾਂ ਨੂੰ ਸੱਚੇ ਧਰਮ ਦਾ ਮਾਰਗ ਦਿਖਾ ਕੇ ਉਹਨਾਂ ਦਾ ਉਧਾਰ ਕਰਨਾ ਸੀ।ਗੁਰੂ ਜੀ ਨੇ ਆਪਣੇ ਜੀਵਨ ਦੇ ਲਗਭਗ 21ਵਰ੍ਹੇ ਇਹਨਾ ਯਾਤਰਾਵਾਂ ਵਿੱਚ ਬਿਤਾਏ। ਉਹਨਾਂ ਦੀ ਪਹਿਲੀ ਉਦਾਸੀ ਹਿੰਦੂਆਂ ਦੇ ਤੀਰਥ ਸਥਾਨਾਂ ਦੀ ਸੀ । ਦੂਜੀ ਉਦਾਸੀ ਸੁਮੇਰ ਪਰਬਤ ਦੀ ਸੀ। ਤੀਸਰੀ ਤੇ ਆਖ਼ਿਰੀ ਉਦਾਸੀ ਇਸਲਾਮ ਧਰਮ ਦੇ ਧਾਰਮਿਕ ਸਥਾਨ ਮਕਾ- ਮਦੀਨਾ ਦੀ ਸੀ। ਚੋਥੀ ਉਦਾਸੀ ਲੋਕਾਂ ਦੀ ਸੀ। 



ਹੁਕਮੇ ਆਵੈ ਹੁਕਮੇ ਜਾਇ   ।।

ਗੁਰੂ ਨਾਨਕ ਦੇਵ ਜੀ ਦੇ ਅੰਤਮ ਦਿਨ - ਗੁਰੂ ਨਾਨਕ ਦੇਵ ਜੀ ਨੇ ਆਪਣੇ ਇਸ ਸੰਸਾਰੀ ਦੁਨੀਆਂ  ਤੇ ਦਿਨ ਪੂਰੇ ਹੁੰਦੇ ਦੇਖ ਕੇ ਆਪਣੇ ਪੁੱਤਰਾ ਅਤੇ ਚੇਲਿਆਂ ਦੀ ਪ੍ਰੀਖਿਆ ਲੈਣੀ ਸ਼ੁਰੂ ਕੀਤੀ ਤਾਂ ਜੋ ਉਹ ਆਪਣਾ ਉਤਰਧਿਕਾਰੀ ਨਿਯੁਕਤ ਕਰ ਸਕਣ। ਉਹਨਾਂ ਨੇ ਭਾਈ ਲਹਿਣਾ ਨੂੰ ਗੁਰਗੱਦੀ ਦੇ ਦਿੱਤੀ ਤੇ ਉਹਨਾਂ ਦਾ ਨਾਮ ਗੁਰੂ ਅੰਗਦ ਦੇਵ ਜੀ ਰੱਖਿਆ। ਅਸੂ ਸਦੀ 10,1596 (22 ਸਤੰਬਰ 1539 ਈ:) ਨੂੰ ਉਹ ਜੋਤੀ ਜੋਤ ਸਮਾਂ ਗਏ। (Guru Nanak Dev ji essay in Punjabi with points)

Popular posts from this blog

Essay on Pollution in Punjabi

Pollution essay in  Punjabi Language ਆਉਣ ਵਾਲਾ ਭਵਿੱਖ ਬਚਾਈਏ , ਪ੍ਰਦੂਸ਼ਣ ਮੁਕਤ ਦੇਸ਼ ਬਣਾਈਏ ਪ੍ਰਦੂਸ਼ਣ ਦਾ ਅਰਥ   - ਪ੍ਰਦੂਸ਼ਣ ਗੰਦਗੀ ਜਾਂ ਪ੍ਰਦੂਸ਼ਕਾਂ (ਵਿਦੇਸ਼ੀ ਪਦਾਰਥਾਂ ਜਾਂ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੀ ਗੰਦਗੀ) ਦੇ ਕੁਦਰਤੀ ਸੋਮਿਆਂ ਵਿੱਚ ਮਿਲਾਪ ਨੂੰ ਦਰਸਾਉਂਦਾ ਹੈ ਜਿਸ ਨਾਲ ਬਹੁਤ ਸਾਰੇ ਬਦਲਾਅ ਹੁੰਦੇ ਹਨ ਅਤੇ ਧਰਤੀ ਤੇ ਜੀਵਨ ਪ੍ਰਭਾਵਿਤ ਹੁੰਦਾ ਹੈ। ( Pollution essay in Punjabi) ਜਾਣ ਪਛਾਣ -   ਹਵਾ, ਪਾਣੀ ਅਤੇ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਅਕਾਰ ਲੈ ਰਹੀ ਹੈ। ਵੱਧ ਰਹੀ ਉਦਯੋਗਿਕਤਾ ਵਾਤਾਵਰਣ ਲਈ ਤਬਾਹੀ  ਬਣ ਰਹੀ ਹੈ। ਉਦਯੋਗਿਕ ਕੂੜਾ-ਕਰਕਟ, ਧੂੰਆਂ ਅਤੇ ਹੋਰ ਗੈਸਾਂ ਵੱਡੇ ਪੱਧਰ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਮਾਰਤਾਂ ਤੋਂ ਇਲਾਵਾ, ਆਵਾਜਾਈ ਦੇ ਸਾਧਨ ਦੀ ਘਣਤਾ ਹਵਾ Pollution ਵਿੱਚ ਯੋਗਦਾਨ ਪਾਉਂਦੀ ਹੈ । ਧੂੰਆਂ ਅਤੇ ਜ਼ਹਿਰੀਲੇ ਰਸਾਇਣਾਂ ਦਾ Pollution  ਵਾਤਾਵਰਨ ਵਿਚ ਸਲਫਰ ਡਾਈਆਕਸਾਈਡ ਦੇ ਪੱਧਰ ਨੂੰ ਵਧਾ ਰਿਹਾ ਹੈ। ਕੋਲਕਾਤਾ, ਦਿੱਲੀ ਅਤੇ ਮੁੰਬਈ ਦੇ ਸ਼ਹਿਰਾਂ ਵਿਚ ਸੋਰ Pollution  ਨਿਯਮਿਤ ਸੀਮਾ ਤੋ ਵੱਧ ਗਿਆ ਹੈ। ਹਵਾ ਪ੍ਰਦੂਸ਼ਣ ਸਾਹ ਦੀਆ ਬਿਮਾਰੀਆਂ, ਟੀ ਬੀ, ਚਮੜੀ ਐਲਰਜੀ, ਅੱਖਾਂ ਦੀਆਂ ਬੀਮਾਰੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਅਤੇ ਬੱਚਿਆਂ ਦੀ ਮਾਨਸਿਕ ਕਮਜੋਰੀ ਲਈ ਜ਼ਿੰਮੇਵਾਰ ਹਨ। ਰਸਾਇਣਕ ਉਦਯੋਗਾਂ ਦੇ ਵਿਕਾਸ ਨੇ ਸਮੱਸਿਆ ਨੂੰ ਹੋਰ

Diwali essay in Punjabi

Diwali essay in  Punjabi Language ਭਾਰਤ ਤਿਉਹਾਰਾ ਦਾ ਦੇਸ਼ ਹੈ, ਇਹਨਾ  ਵਿੱਚੋਂ  ਇੱਕ ਮਹੱਤਵਪੂਰਨ ਤਿਉਹਾਰ Diwali ਹੈ । ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ। Diwali ਦਾ ਅਰਥ ਹੈ, ਲਾਈਟਾਂ ਦੀ ਲੜੀ। ਇਹ ਇਕ ਕੌਮੀ ਤਿਉਹਾਰ ਹੈ ਜੋ ਜਾਤ, ਧਰਮ ਅਤੇ ਨਸਲ ਦੇ ਭੇਦਭਾਵ ਤੋਂ ਬਗੈਰ ਹਰ ਕੋਈ ਮਨਾਉਂਦਾ ਹੈ, ਇਸ ਤਰ੍ਹਾਂ ਇਹ ਕੋਮੀ ਏਕਤਾ, ਸਾਂਝੇ ਭਾਈਚਾਰੇ ਅਤੇ ਸਦਭਾਵਨਾ ਵਿਕਸਿਤ ਕਰਦਾ ਹੈ। ਇਹ ਹਿੰਦੂ ਧਰਮ ਦੇ ਸਭ ਤੋਂ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਚਾਨਣ ਦੀ ਅੰਧੇਰੇ ਤੇ , ਭਲੇ ਦੀ ਬੁਰਾਈ ਤੇ, ਗਿਆਨਤਾ ਦੀ ਅਗਿਆਨਤਾ ਤੇ ਜਿੱਤ ਦਾ ਪ੍ਰਤੀਕ ਹੈ।  ਇਹ ਵੱਖ-ਵੱਖ ਧਰਮ ਜਿਵੇਂ ਕਿ ਹਿੰਦੂ ਧਰਮ, ਸਿੱਖ ਧਰਮ, ਬੁੱਧ ਧਰਮ ਅਤੇ ਜੈਨ ਧਰਮ ਵਿੱਚ ਮਨਾਇਆ ਜਾਂਦਾ ਹੈ। (Diwali essay in Punjabi Language) Diwali ਨੂੰ ਹਿੰਦੂ ਧਰਮ  ਵਿੱਚ  ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਨੂੰ ਹਿੰਦੂ ਪਵਿੱਤਰ ਕਿਤਾਬ ਰਾਮਾਇਣ ਅਨੁਸਾਰ ਸ੍ਰੀ ਰਾਮ ਜੀ, ਮਾਂ ਸੀਤਾ ਜੀ ਅਤੇ ਲਛਮਣ ਜੀ 14 ਸਾਲਾਂ ਦੇ ਬਣਵਾਸ ਵਿਚ ਰਹਿਣ ਤੋਂ ਬਾਅਦ ਅਯੁੱਧਿਆ  ਵਿੱਚ  ਵਾਪਸ ਆਏ ਸਨ। ਇਸ ਮੌਕੇ 'ਤੇ ਅਯੋਧਿਆ ਦੇ ਲੋਕਾਂ ਨੇ ਪੂਰੇ ਸ਼ਹਿਰ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਅਤੇ ਇਸ ਦਿਨ ਤੋ ਹੀ ਦੀਵਾਲੀ ਨੂੰ ਮਨਾਉਣ  ਦਾ ਰਿਵਾਜ ਸੁਰੂ ਹੋਇਆ।  ਸਿੱਖ ਧਰਮ ਵਿਚ ਦੀਵਾਲੀ ਨੂੰ ਮੁਕਤੀ ਦੇ ਦਿਨ  ਵਜੋ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ

Guru Arjan Dev Ji history in Punjabi

Guru Arjan Dev Ji essay in Punjabi ਜਨਮ ਅਤੇ ਬਚਪਨ - ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਜਿਲ੍ਹਾ ਅਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਉਹਨਾਂ ਦੀ  ਮਾਤਾ ਦਾ ਨਾਉਂ ਬੀਬੀ ਭਾਨੀ ਸੀ। ਉਹ ਆਪਣੇ ਮਾਤਾ ਪਿਤਾ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਸਨ। ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਮ ਪ੍ਰਿਥੀ ਚੰਦ ਅਤੇ ਛੋਟੇ ਦਾ ਮਹਾਦੇਵ ਸੀ। ਬਚਪਨ ਤੋਂ ਗੁਰੂ ਅਰਜਨ ਦੇਵ ਜੀ ਬਹੁਤ ਗੰਭੀਰ, ਹੋਣਹਾਰ, ਇਮਾਨਦਾਰ, ਇਕਾਂਤ ਪਸੰਦ ਅਤੇ ਨਿਮਰਤਾ ਦੀ ਮੂਰਤ ਸਨ।ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਅਰਜਨ ਦੇਵ ਜੀ ਨੂੰ ਬਹੁਤ ਪਿਆਰ ਕਰਦੇ ਸਨ । ਉਹਨਾਂ ਪਛਾਣ ਲਿਆ ਸੀ ਕਿ ਗੁਰੂ ਅਰਜਨ ਦੇਵ ਅੰਦਰ ਵੱਡਾ ਪੁਰਖ ਬਣਨ ਦੀਆ ਸਾਰੀਆ ਵਿਸ਼ੇਸ਼ਤਾਈਆਂ  ਹਨ। ਸਿੱਖ ਰਿਵਾਇਤ ਅਨੁਸਾਰ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਛੋਟੀ ਉਮਰ ਵਿਚ ਰਿੜ੍ਹਦੇ - ਰਿੜ੍ਹਦੇ ਗੁਰੂ ਅਮਰਦਾਸ ਜੀਦੀ ਗੋਦੀ ਵਿਚ ਜਾ ਬੈਠੇ ਤਾਂ ਉਸ ਸਮੇਂ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਕਿ "ਦੋਹਿਤਾ ਬਾਣੀ ਦਾ ਬੋਹਿਥਾ"। ਇਹ ਇਕ ਭਵਿੱਖਤ ਬਾਣੀ ਸੀ ਕਿ ਅਰਜਨ ਦੇਵ ਬਾਣੀ ਰਚਨਗੇ, ਇੱਕਠੀ ਕਰਨਗੇ ਅਤੇ ਉਨ੍ਹਾਂ ਦੀ ਸੰਪਾਦਨਾ ਵੀ ਕਰਨਗੇ।( G uru Arjan Dev ji biography in Punjabi language) ਵਿਆਹ - ਅਰਜਨ ਦੇਵ ਜੀ ਆਪਣੀ ਉਮਰ ਦੇ ਸਾਢੇ ਗਿਆਹ੍ਹਾ ਸਾਲ ਗੋਇੰਦਵਾਲ ਵਿੱਚ ਰਹੇ। ਫਿਰ ਉਹ ਆਪਣੇ ਪਿਤਾ ਗੁਰੂ ਰਾਮਦਾਸ ਜੀ ਨਾ

Corruption Essay in Punjabi Language

Corruption Essay in Punjabi  ਭ੍ਰਿਸ਼ਟਾਚਾਰ ਇਕ ਰੁੱਖ ਹੈ, ਜਿਸ ਦੀਆਂ ਸ਼ਾਖਾਵਾਂ ਦੀ ਲੰਬਾਈ ਮਾਪੀ ਨਹੀਂ ਜਾ ਸਕਦੀ ; ਤੇ ਉਹ ਹਰ ਥਾਂ ਫੈਲਿਆ ਹੋਇਆ ਹਨ। ਭ੍ਰਿਸ਼ਟਾਚਾਰ ਦਾ ਮਤਲਬ - ਸ਼ਬਦ ਭ੍ਰਿਸ਼ਟਾਚਾਰ 'ਭ੍ਰਿਸ਼ਟ' ਅਤੇ 'ਨੈਤਕਤਾ' ਸ਼ਬਦ ਨਾਲ ਪੈਦਾ ਹੋਇਆ ਹੈ ਜਿਸਦਾ ਅਰਥ ਹੈ ਭ੍ਰਿਸ਼ਟ ਜਾਂ ਗ਼ਲਤ ਵਿਹਾਰ ਵਾਲੇ (ਭਾਵ ਜਿਹੜੇ ਭ੍ਰਿਸ਼ਟ ਢੰਗ ਨਾਲ ਕੰਮ ਕਰਦੇ ਹਨ) ਜਦੋਂ ਕੋਈ ਵਿਅਕਤੀ ਨਿਆਂ ਪ੍ਰਣਾਲੀ ਦੇ ਪ੍ਰਵਾਨਿਤ ਨਿਯਮਾਂ ਦੇ ਵਿਰੁੱਧ ਜਾਂਦਾ ਹੈ ਅਤੇ ਆਪਣੀ ਸਵਾਰਥ ਨੂੰ ਪੂਰਾ ਕਰਨ ਲਈ ਗਲਤ ਚਾਲ ਚਲਦਾ ਹੈ, ਤਾਂ ਉਹ ਵਿਅਕਤੀ ਭ੍ਰਿਸ਼ਟ ਕਹਾਉਂਦਾ ਹੈ, ਅੱਜ ਭਾਰਤ ਵਰਗੇ ਸੋਨੇ ਦੇ ਪੰਛੀ ਕਹਾਉਣ ਵਾਲੇ ਦੇਸ਼ ਵਿੱਚ ਭ੍ਰਿਸ਼ਟਾਚਾਰ ਆਪਣੀਆਂ ਜੜ੍ਹਾਂ ਫੈਲਾ ਰਿਹਾ ਹੈ। ਅੱਜ ਦੇ ਭੌਤਿਕਵਾਦੀ ਸਮੇਂ ਵਿਚੱ ਸੰਸਾਰ ਲਈ ਪੈਸਾ ਹੀ ਸਭ ਕੁਝ ਹੋ ਗਿਆ ਹੈ । ਪੈਸੇ ਲਈ ਉਸ ਦੀ ਇੱਛਾ ਦਾ ਕੋਈ ਅੰਤ ਨਹੀਂ ਹੈ। ਉਸ ਦੇ ਕੋਲ ਪੈਸੇ ਲਈ ਨਾ ਖਤਮ ਹੋਣ ਵਾਲਾ ਲਾਲਚ ਹੈ। ਉਹ ਨਿਰਪੱਖ ਜਾਂ ਮਾੜੇ ਢੰਗ ਨਾਲ ਅਮੀਰ ਬਣਨਾ ਚਾਹੁੰਦਾ ਹੈ। (Corruption Essay in Punjabi) ਭਿ੍ਸ਼ਟਾਚਾਰ ਹਟਾਈ ਜਾ,  ਦੇਸ਼ ਨੂੰ ਬਚਾਈ ਜਾ। ਭ੍ਰਿਸ਼ਟਾਚਾਰ ਦੇ ਕਾਰਨ - ਪੈਸੇ ਦੀ ਕਾਮਨਾ ਅਤੇ ਨੈਤਿਕ ਕਦਰਾਂ-ਕੀਮਤਾਂ ਦੇ ਕੁੱਲ ਨੁਕਸਾਨ ਨੇ ਜਨਤਕ ਜੀਵਨ ਵਿਚ ਭ੍ਰਿਸ਼ਟਾਚਾਰ ਦੇ ਕੈਂਸਰ ਨੂੰ ਵਧਾ ਦਿੱਤਾ ਹੈ। ਇਹ ਇਨਾਂ ਜਿਆਦਾ ਵਧ ਗਿਆ ਹੈ ਕਿ ਲੋਕਾਂ ਨੂ

Berojgari essay in Punjabi

Berojgari essay in Punjabi  ਆਉ ਮਿਲ ਕੇ ਅਭਿਆਨ ਚਲਾਈਏ ਬੇਰੋਜ਼ਗਾਰੀ ਮੁਕਤ ਦੇਸ਼ ਬਣਾਈਏ ਬੇਰੋਜ਼ਗਾਰੀ ਦਾ ਅਰਥ - ਬੇਰੋਜ਼ਗਾਰੀ ਤੋਂ ਮਤਲਬ ਉਹ ਸਥਿਤੀ ਜਿਸ ਵਿਚ ਵਿਅਕਤੀ ਨੋਕਰੀ ਤਾਂ ਕਰਨਾ ਚਾਹੁੰਦਾ ਹੈ , ਪਰ ਉਸ ਨੂੰ ਨੋਕਰੀ ਨਹੀ ਮਿਲਦੀ । ਬੇਰੋਜ਼ਗਾਰੀ ਨੂੰ ਉਪਲੱਬਧ ਕੰਮ ਕਰਨ ਵਾਲੇ ਵਿਅਕਤੀਆਂ ਦੀ ਪ੍ਰਤਿਸ਼ਤ ਵਜੋਂ ਵੀ ਦਰਸਾਇਆ ਜਾਂਦਾ ਹੈ । (Berojgari ki samasya essay in Punjabi) ਕਾਰਨ ਅਤੇ ਪ੍ਰਭਾਵ - ਭਾਰਤ ਵਿੱੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾਂਦਾ ਹੈ । ਸਿੱਖਿਅਤ ਨੌਜਵਾਨਾਂ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਸਭ ਤੋਂ ਚੁਣੌਤੀ ਪੂਰਨ ਸਮੱਸਿਆ ਹੈ  । ਬੇਰੋਜ਼ਗਾਰੀ ਨੇ ਪੁਰਸ਼ਾਂ ਵਿਚ ਬਹੁਤ ਜ਼ਿਆਦਾ ਬੇਚੈਨੀ ਪੈਦਾ ਕਰ ਦਿੱਤੀ ਹੈ,  ਬੇਰੁਜ਼ਗਾਰੀ ਦਾ ਪਹਿਲਾ ਮੁੱਖ ਕਾਰਨ ਸਿੱਖਿਆ ਪ੍ਰਣਾਲੀ ਦਾ  ਖਰਾਬ ਸਿਸਟਮ , ਸਾਡੀ ਸਿੱਖਿਆ ਪ੍ਰਣਾਲੀ ਸਾਡੀਆ ਸਮਾਜਿਕ ਲੋੜਾਂ ਨਾਲ ਨਹੀਂ ਜੁੜੀ ਹੋਈ ਹੈ, ਸਾਡੀਆ ਯੂਨੀਵਰਸਿਟੀਆਂ ਗਰੈਜੂਏਟ ਪੈਦਾ ਕਰ ਰਹੀ ਆ ਹਨ ਜਿਵੇਂ ਕਿ ਫੈਕਟਰੀ ਤੋਂ ਬਾਹਰ ਨਿਕਲਣ ਵਾਲੇ ਪਿੰਨ, ਅਤੇ ਫਿਰ ਇਹ ਗ੍ਰੈਜੂਏਟ ਬੇਰੁਜ਼ਗਾਰਾਂ ਦੀ ਵਧ ਰਹੀ ਫੌਜ ਵਿਚ ਸ਼ਾਮਲ ਹੋ ਜਾਂਦੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਗਿਣਤੀ ਵੱਧ ਰਹੀ ਹੈ, ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਜਰੂਰਤ ਤੋਂ ਜਾਗਰੂਕ ਹੋ ਕੇ, ਹਰ ਇੱਕ ਪੜ੍ਹਾਈ ਦੀ ਸ਼ੰਸਥਾ ਤੇ ਦਾਖਲਾ ਭਾਲਣ ਵਾਲਿਆਂ ਦੀ ਲੰਮੀ ਕਤਾਰ ਹੁੰਦੀ ਹੈ

Essay on Mobile Phone advantages and disadvantages in Punjabi

ਅੱਜ ਕੱਲ ਇੱਕ ਸੈਲਫੋਨ ਇਕ ਨਿਰੰਤਰ ਬੁਰਾਈ ਬਣ ਗਿਆ ਹੈ .ਕੁਝ ਲੋਕਾਂ ਲਈ ਆਧੁਨਿਕ ਜੀਵਨ ਦਾ ਅਨੌਖਾ ਅਨੁਕੂਲਤਾ ਹੈ .ਹੋਰਨਾਂ ਲਈ, ਉਹ ਉਹਨਾਂ ਕਾਉਂਟਰਫੇਸ਼ਨਾਂ ਨੂੰ ਪਰੇਸ਼ਾਨ ਕਰਦੇ ਹਨ ਜਿਨਾਂ ਨੂੰ ਜਨਤਕ ਖੇਤਰਾਂ ਤੋਂ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ .  ਕੋਈ ਮੋਬਾਈਲ ਫੋਨ ਜਾਂ ਸੈਲਫੋਨ ਇਲੈਕਟ੍ਰਾਨਿਕ ਟੈਲੀਕਮਿਊਨੀਕੇਸ਼ਨ ਡਿਵਾਈਸ ਹੈ ਜੋ ਕਿ ਉਸੇ ਬੁਨਿਆਦੀ ਸਮਰੱਥਾ ਰਵਾਇਤੀ ਫਿਕਸਡ ਲਾਈਨ ਟੈਲੀਫ਼ੋਨ ਦੇ ਤੌਰ ਤੇ, ਪਰ ਇਹ ਵੀ ਇਕਸਾਰ ਪੋਰਟੇਬਲ ਹੈ ਅਤੇ ਟੈਲੀਫ਼ੋਨ ਨੈਟਵਰਕ ਨੂੰ ਤਾਰ ਨਾਲ ਜੁੜੇ ਹੋਣ ਦੀ ਲੋੜ ਨਹੀਂ ਹੈ . ਵਧੇਰੇ ਮੌਜੂਦਾ ਮੋਬਾਈਲ ਫੋਨ ਬੇਤਾਰ ਰੇਡੀਓਵੈਪ ਪ੍ਰਸਾਰਣ ਤਕਨਾਲੋਜੀ ਦੀ ਵਰਤੋਂ ਕਰਦੇ ਹੋਏ ਸਭ ਤੋਂ ਵੱਧ ਮੌਜੂਦਾ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ. ਬੇਸ ਸਟੇਸ਼ਨ ਦੇ ਸੈਲਿਊਲਰ ਨੈਟਵਰਕ ਨੂੰ ਵੀ ਸੈਲ ਸਾਈਟ ਵਜੋਂ ਜਾਣਿਆ ਜਾਂਦਾ ਹੈ, ਜੋ ਕਿ ਰਵਾਇਤੀ ਟੈਲੀਫੋਨ ਨੈਟਵਰਕਾਂ ਨਾਲ ਜੁੜੇ ਹਨ . ਟੈਲੀਫੋਨ ਦੇ ਮਿਆਰੀ ਵੌਇਸ ਫੋਨਾਂ ਤੋਂ ਇਲਾਵਾ, ਇੱਕ ਮੋਬਾਈਲ ਫੋਨ ਕਈ ਵਾਧੂ ਸੇਵਾਵਾਂ ਜਿਵੇਂ ਕਿ ਟੈਕਸਟ ਮੈਸੇਜਿੰਗ ਲਈ ਐਸਐਮਐਸ, ਪੈਕੇਟ ਸਵਿਚਿੰਗ ਫੋਟੋ ਅਤੇ ਵੀਡੀਓ ਭੇਜਣ ਅਤੇ ਪ੍ਰਾਪਤ ਕਰਨ ਲਈ ਇੰਟਰਨੈਟ ਤੱਕ ਪਹੁੰਚ ਲਈ ਅਤੇ ਐਮ ਐਮ ਐਮ ਲਈ . 20 ਸਾਲ ਤੋਂ ਘੱਟ ਦੇ ਅੰਦਰ ਮੋਬਾਈਲ ਫੋਨ ਬਹੁਤ ਹੀ ਘੱਟ ਅਤੇ ਮਹਿੰਗੇ ਟੁਕੜੇ ਸਾਜ਼ - ਸਾਮਾਨ ਹਨ ਜੋ ਕਿ ਸਾਰੇ ਵਿਆਪਕ ਘੱਟ ਖਰਚੇ ਵਾਲੀ ਵਿਅਕਤੀਗਤ ਚੀਜ਼ ਲਈ ਵਰਤੇ ਜਾਂਦੇ ਹਨ .ਬਹੁਤ ਸਾਰੇ ਬੱਚੇ ਹ

Importance of Trees and Forest essay in Punjabi

ਸਾਡੇ ਜੰਗਲੀ ਜੀਵ ਦਾ ਇਕ ਹਿੱਸਾ ਅਤੇ ਪਾਰਸਲ ਹਨ .ਸਾਡੇ ਵਾਤਾਵਰਣ ਵਿਚ ਵਾਤਾਵਰਣ ਸੰਤੁਲਨ ਕਾਇਮ ਰੱਖਣ ਲਈ ਕੰਮ ਜ਼ਰੂਰੀ ਹੈ .ਪੌਰੀ ਅਤੇ ਵਿਕਾਸ ਅਧੀਨ ਭਾਰਤ ਵਿਚ ਵਾਤਾਵਰਣ ਦੇ ਖੇਤਰ ਵਿਚ ਆਉਣ ਵਾਲੀਆਂ ਸਮੱਸਿਆਵਾਂ ਵਿਚ ਯੋਗਦਾਨ ਪਾਉਂਦਾ ਹੈ .ਵਧੀਆਂ ਆਬਾਦੀ ਅਤੇ ਵੱਖ - ਵੱਖ ਵਿਕਾਸ ਗਤੀਵਿਧੀਆਂ ਵਿਚ ਖਤਰਾ ਵਾਤਾਵਰਣ ਅਤੇ ਤੱਤਿਾਲ ਉਪਚਾਰਕ ਮੀਟ੍ਰੂਜ਼ ਹੁਣ ਵਾਤਾਵਰਣ ਦੇ ਵਿਗੜ ਜਾਣ ਅਤੇ ਵਾਤਾਵਰਣ ਦੇ ਸੰਤੁਲਨ ਨੂੰ ਕਾਇਮ ਰੱਖਣ ਲਈ ਲੋੜੀਂਦੇ ਹਨ.  ਭਾਰਤ ਦੇ ਜੰਗਲ ਵਿਚ ਲਗਭਗ 752.3 ਲੱਖ ਹੈਕਟੇਅਰ ਖੇਤਰ ਦਾ ਕਬਜ਼ਾ ਹੈ, ਭਾਵ ਕੁਲ ਭੂਗੋਲਿਕ ਖੇਤਰ ਦਾ ਲਗਭਗ 19.47% ਜੰਗਲ ਸਾਡੇ ਅਰਥਚਾਰੇ ਵਿਚ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ. ਦੇਸ਼. ਉਹ ਬਹੁਤ ਸਾਰੇ ਮੁੱਖ ਉਤਪਾਦ ਹਨ ਅਤੇ ਬਾਲਣ.  ਇਹ ਉਦਯੋਗਿਕ ਅਤੇ ਬਾਲਣ ਦੇ ਉਦੇਸ਼ਾਂ ਲਈ ਵਰਤੇ ਜਾਂਦੇ ਹਨ .ਪੁਰਾਣੇ ਮਿੱਝ, ਪੈਨਲ ਉਤਪਾਦਾਂ ਦੀ ਲੱਕੜ ਅਤੇ ਹੋਰ ਲੱਕੜ ਆਧਾਰਤ ਉਦਯੋਗਾਂ ਲਈ ਕੱਚਾ ਮਾਲ ਮੁਹੱਈਆ ਕਰਦੇ ਹਨ. ਜੰਗਲ ਵੀ ਬਹੁਤ ਸਾਰੇ ਨਾਬਾਲਗ ਪਰ ਮਹੱਤਵਪੂਰਣ ਉਤਪਾਦ ਜਿਵੇਂ ਕਿ ਬਾਂਸ, ਕੈਨਿਆਂ, ਗੈਸਾਂ ਨੂੰ ਜ਼ਰੂਰੀ ਤੇਲ, ਚਿਕਿਤਸਕ ਪੌਦੇ, ਲੱਖ, ਰਾਲ. ਫੈਟਲੀ ਤੇਲ, ਚਰਬੀ , ਗੰਮ, ਕੈਨਨਿੰਗ ਪਦਾਰਥ, ਦਵਾਈਆਂ ਜਾਨਵਰਾਂ ਦੇ ਉਤਪਾਦਾਂ ਆਦਿ ਆਦਿ ਵਿੱਚ ਇਨ੍ਹਾਂ ਵਿੱਚੋਂ ਕੁੱਝ ਉਤਪਾਦ ਕੀਮਤੀ ਐਕਸਚੇਂਜ ਕਮਾਉਣ ਵਾਲੇ ਹਨ, ਜੰਗਲ, ਧੂੜ ਤੂਫਾਨ, ਗਰਮ ਹਵਾਵਾਂ ਅਤੇ ਹਵਾਵਾਂ ਦੇ ਖਿਲਾਫ ਕੁਦਰਤੀ ਰੱਖਿਆ ਪ੍ਰਦਾਨ ਕਰਦੇ

Lohri essay in Punjabi Language

Lohri essay in Punjabi Language ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ਜਾਣ ਪਛਾਣ - ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਓਹਾਰਾਂ ਨਾਲ ਭਰਪੂਰ ਹੈ ।ਸਾਲ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ , ਜਿਸ ਵਿਚ ਕੋਈ ਤਿਉਹਾਰ ਨਾ ਆਉਂਦਾ  ਹੋਵੇ । ਲੋਹੜੀ ਵੀ ਪੰਜਾਬ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿਚ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ । ਤਾਮਿਲ ਹਿੰਦੂ ਮੱਕਰ ਸੰਕਰਾਂਤੀ ਦੇ ਦਿਨ ਪੋਂਗਲ ਦਾ ਤਿਉਹਾਰ ਮਨਾਉਂਦੇ ਹਨ,  ਇਸ ਪ੍ਰਕਾਰ, ਇਹ ਲਗਭਗ ਸਾਰੇ ਭਾਰਤ ਵਿੱਚ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ( essay on Lohri in Punjabi language) ਲੋਹੜੀ ਦਾ ਮਹੱਤਵ - ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ । ਇਸ ਤਿਉਹਾਰ ਨਾਲ ਬਹੁਤ ਸਾਰੀਆਂ ‌ਕਥਾਵਾਂ ਵੀ ਜੌੜੀਆਂ ਜਾਂਦੀਆਂ ਹਨ । ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅਤਿਆਚਾਰੀ ਰਾਕਸ਼ ਨੂੰ ਮਾਰਿਆ ਤੇ ਉਸੇ ਦੇਵੀ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦਾ ਸਬੰਧ ਪੁਰਾਣਿਕ ਕਥਾ ਹੋਲਿਕਾ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ । ਇਹ ਕਥਾ ਰਾਜਾ ਹਿਰਨਿਆਕਸ਼ਯਪ ਅਤੇ ਉਸ ਦੇ ਪੁੱਤਰ ਦੀ ਹੈ, ਹਿਰਨਿਆਕਸ਼ਯਪ ਇਕ ਬਹੁਤ ਅਹਕਾਰੀ ਰਾਜਾ ਸੀ , ਉਹ ਆਪਣੇ ਆਪ ਨੂੰ ਰੱਬ ਮੰਨਣ ਲੱਗ ਪਿਆ।  ਉਹ ਚਾਹੁੰਦਾ ਸੀ ਕਿ ਸਿਰਫ ਉਸ ਦੀ ਪੂਜਾ ਕੀਤੀ ਜਾਵੇ, ਪਰ ਉਸਦਾ ਆਪਣਾ ਪੁੱਤਰ ਪ੍ਰਹਿਲਾਦ ਭਗਵਾਨ ਵਿਸ਼ਨੂੰ ਦਾ ਸਰ

Essay on inflation in Punajbi | ਮਹਿੰਗਾਈ ਤੇ ਲੇਖ

ਕੀਮਤ ਵਧ ਰਹੀ ਹੈ. ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਵਿਕਾਸ ਅਤੇ ਖੁਸ਼ਹਾਲੀ ਦਾ ਸੰਕੇਤ ਹੈ. ਪਰ ਪਿਛਲੇ ਦੋ ਦਹਾਕਿਆਂ ਦੌਰਾਨ, ਲਗਭਗ ਸਾਰੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਚਿੰਤਾਜਨਕ ਦਰ ਨਾਲ ਵਧ ਰਹੀਆਂ ਹਨ. ਇਹ ਵਧ ਰਹੀਆਂ ਕੀਮਤਾਂ ਨੇ ਲੋਕਾਂ ਵਿਚ ਬਹੁਤ ਅਸਥਿਰਤਾ ਅਤੇ ਨਿਰਾਸ਼ਾ ਦਾ ਕਾਰਨ ਬਣਾਇਆ ਹੈ. ਮੱਧ ਵਰਗ ਦੇ ਲੋਕਾਂ ਅਤੇ ਤਨਖਾਹ ਵਾਲੇ ਲੋਕਾਂ ਨੂੰ ਸਖਤੀ ਨਾਲ ਮਾਰਿਆ ਜਾਂਦਾ ਹੈ. ਸਭ ਤੋਂ ਵੱਧ, ਮਹਿੰਗੀਆਂ ਕੀਮਤਾਂ ਇੱਕ ਵੱਡੀ ਖਤਰਾ ਬਣ ਗਈ ਹੈ ਅਤੇ ਸਰਕਾਰ ਨੂੰ ਇੱਕ ਖੁੱਲ੍ਹੀ ਚੁਣੌਤੀ ਬਣ ਗਈ ਹੈ. ਇਸ ਨੇ ਸਰਕਾਰ ਵਿੱਚ ਲੋਕਾਂ ਦੀ ਨਿਹਚਾ ਨੂੰ ਹਿਲਾਇਆ ਹੈ. ਸਥਿਤੀ ਵਿਚ ਕੋਈ ਰੁਕਾਵਟ ਨਹੀਂ ਹੈ.  ਜੀਵਨ ਬਣ ਗਿਆ ਹੈ ਵਧਦੀਆਂ ਕੀਮਤਾਂ ਬਾਰੇ ਗੱਲ ਨਾ ਕਰਨ, ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਬਾਜ਼ਾਰ ਵਿਚ ਕੁਝ ਸਮੇਂ ਉਪਲੱਬਧ ਨਹੀਂ ਹੁੰਦੀਆਂ ਹਨ. ਵੱਡੇ ਕਾਰੋਬਾਰੀਆਂ ਦੀਆਂ ਚੀਜ਼ਾਂ ਇਕੱਤਰ ਹੁੰਦੀਆਂ ਹਨ ਅਤੇ ਇਹਨਾਂ ਨੂੰ ਕਾਲਾ ਕਰ ਦਿੰਦੇ ਹਨ. ਖਾਣਿਆਂ ਦੇ ਮਿਲਾਵਟ ਦਾ ਇੱਕ ਵੱਡਾ ਖਤਰਾ ਹੈ ਕੁਝ ਸਮੇਂ, ਕੋਈ ਸ਼ੂਗਰ ਨਹੀਂ, ਮਿੱਟੀ ਦਾ ਤੇਲ ਨਹੀਂ, ਕੋਈ ਰਸੋਈ ਗੈਸ ਨਹੀਂ, ਕੁਝ ਨਹੀਂ. ਪੈਟਰੋਲ, ਰਸੋਈ ਗੈਸ, ਕੈਰੋਸੀਨ ਤੇਲ ਅਤੇ ਰੋਜ਼ਾਨਾ ਵਰਤੋਂ ਦੀਆਂ ਕਈ ਹੋਰ ਚੀਜ਼ਾਂ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ.  ਅਮੀਰ ਲੋਕ ਆਪਣੀ ਦੌਲਤ ਦਾ ਪ੍ਰਦਰਸ਼ਨ ਕਰਦੇ ਹਨ ਜਦੋਂ ਕਿ ਗ਼ਰੀਬਾਂ ਨੂੰ ਦੋਹਾਂ ਮਿੰਟਾਂ ਦਾ ਅੰਤ ਕਰਨਾ ਮੁਸ਼ਕਿਲ ਲੱਗਦਾ ਹੈ. ਜੀਵਨ ਨੇ ਔਸ