Skip to main content

Posts

Showing posts from December, 2018

Berojgari essay in Punjabi

Berojgari essay in Punjabi  ਆਉ ਮਿਲ ਕੇ ਅਭਿਆਨ ਚਲਾਈਏ ਬੇਰੋਜ਼ਗਾਰੀ ਮੁਕਤ ਦੇਸ਼ ਬਣਾਈਏ ਬੇਰੋਜ਼ਗਾਰੀ ਦਾ ਅਰਥ - ਬੇਰੋਜ਼ਗਾਰੀ ਤੋਂ ਮਤਲਬ ਉਹ ਸਥਿਤੀ ਜਿਸ ਵਿਚ ਵਿਅਕਤੀ ਨੋਕਰੀ ਤਾਂ ਕਰਨਾ ਚਾਹੁੰਦਾ ਹੈ , ਪਰ ਉਸ ਨੂੰ ਨੋਕਰੀ ਨਹੀ ਮਿਲਦੀ । ਬੇਰੋਜ਼ਗਾਰੀ ਨੂੰ ਉਪਲੱਬਧ ਕੰਮ ਕਰਨ ਵਾਲੇ ਵਿਅਕਤੀਆਂ ਦੀ ਪ੍ਰਤਿਸ਼ਤ ਵਜੋਂ ਵੀ ਦਰਸਾਇਆ ਜਾਂਦਾ ਹੈ । (Berojgari ki samasya essay in Punjabi) ਕਾਰਨ ਅਤੇ ਪ੍ਰਭਾਵ - ਭਾਰਤ ਵਿੱੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕੀਤਾ ਜਾਂਦਾ ਹੈ । ਸਿੱਖਿਅਤ ਨੌਜਵਾਨਾਂ ਵਿਚ ਬੇਰੁਜ਼ਗਾਰੀ ਦੀ ਸਮੱਸਿਆ ਸਭ ਤੋਂ ਚੁਣੌਤੀ ਪੂਰਨ ਸਮੱਸਿਆ ਹੈ  । ਬੇਰੋਜ਼ਗਾਰੀ ਨੇ ਪੁਰਸ਼ਾਂ ਵਿਚ ਬਹੁਤ ਜ਼ਿਆਦਾ ਬੇਚੈਨੀ ਪੈਦਾ ਕਰ ਦਿੱਤੀ ਹੈ,  ਬੇਰੁਜ਼ਗਾਰੀ ਦਾ ਪਹਿਲਾ ਮੁੱਖ ਕਾਰਨ ਸਿੱਖਿਆ ਪ੍ਰਣਾਲੀ ਦਾ  ਖਰਾਬ ਸਿਸਟਮ , ਸਾਡੀ ਸਿੱਖਿਆ ਪ੍ਰਣਾਲੀ ਸਾਡੀਆ ਸਮਾਜਿਕ ਲੋੜਾਂ ਨਾਲ ਨਹੀਂ ਜੁੜੀ ਹੋਈ ਹੈ, ਸਾਡੀਆ ਯੂਨੀਵਰਸਿਟੀਆਂ ਗਰੈਜੂਏਟ ਪੈਦਾ ਕਰ ਰਹੀ ਆ ਹਨ ਜਿਵੇਂ ਕਿ ਫੈਕਟਰੀ ਤੋਂ ਬਾਹਰ ਨਿਕਲਣ ਵਾਲੇ ਪਿੰਨ, ਅਤੇ ਫਿਰ ਇਹ ਗ੍ਰੈਜੂਏਟ ਬੇਰੁਜ਼ਗਾਰਾਂ ਦੀ ਵਧ ਰਹੀ ਫੌਜ ਵਿਚ ਸ਼ਾਮਲ ਹੋ ਜਾਂਦੇ ਹਨ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੀ ਗਿਣਤੀ ਵੱਧ ਰਹੀ ਹੈ, ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੀ ਜਰੂਰਤ ਤੋਂ ਜਾਗਰੂਕ ਹੋ ਕੇ, ਹਰ ਇੱਕ ਪੜ੍ਹਾਈ ਦੀ ਸ਼ੰਸਥਾ ਤੇ ਦਾਖਲਾ ਭਾਲਣ ਵਾਲਿਆਂ ਦੀ ਲੰਮੀ ਕਤਾਰ ਹੁੰਦੀ ਹੈ

(Best Essay for students) Shri Guru Nanak Dev Ji essay in Punjabi - Guru Nanak Dev Ji Lekh in Punjabi

Essay on Guru Nanak Dev ji  in Punjabi ਸਤਿਗੁਰੂ ਨਾਨਕ ਪ੍ਰਗਟਿਆ , ਮਿੱਟੀ ਧੁੰਦ ਚਾਨਣ ਹੋਇਆ । ਗੁਰੂ ਨਾਨਕ ਸਾਹਿਬ ਦਾ ਜਨਮ - Guru Nanak Dev ji ਦਾ ਜਨਮ 15 ਅਪ੍ਰੈਲ 1469 ਈ: ਨੂੰ ਜਿਲ੍ਹਾ ਸ਼ੇਖੂਪੁਰਾ (ਪੱਛਮੀ ਪਾਕਿਸਤਾਨ) ਦੇ ਪਿੰਡ ਰਾਇ ਭੋਇ ਦੀ ਤਲਵੰਡੀ ਵਿਖੇ ਹੋਇਆ ਸੀ। ਇਸ ਨੂੰ ਅੱਜ ਕੱਲ੍ਹ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਉਹਨਾਂ ਦੇ ਪਿਤਾ ਜੀ ਦਾ ਨਾਮ ਮਹਿਤਾ ਕਾਲੂ ਸੀ। ਉਹਨਾਂ ਦਾ ਸੰਬੰਧ ਖੱਤਰੀ ਵੰਸ਼ ਦੇ ਬੇਦੀ ਪਰਿਵਾਰ ਨਾਲ ਸੀ। ਉਹ ਪਿੰਡ ਦੇ ਹਾਕਮ ਰਾਏ ਬੁਲਾਰ ਪਾਸ ਹਾਕਮ ਸਨ।ਉਹਨਾਂ ਦੀ ਮਾਤਾ ਜੀ ਦਾ ਨਾਮ ਤ੍ਰਿਪਤਾ ਦੇਵੀ ਸੀ। ਉਹ ਬਹੁਤ ਹੀ ਸਰਲ ਤੇ ਕੋਮਲ ਸੁਭਾਅ ਦੇ ਸਨ। ਗੁਰੂ ਨਾਨਕ ਜੀ ਦੇ ਨਾਮ ਬਾਰੇ ਕਈ ਵਿਚਾਰ ਪੇਸ਼ ਕੀਤੇ ਗਏ ਹਨ। ਕੁਝ ਵਿਚਾਰਾਂ ਅਨੁਸਾਰ ਉਹਨਾਂ ਦਾ ਜਨਮ ਨਨਕਾਣੇ ਘਰ ਹੋਣ ਕਾਰਨ ਉਹਨਾ ਦਾ ਨਾਮ ਨਾਨਕ ਰੱਖ ਦਿੱਤਾ ਗਿਆ। ਕੁਝ ਅਨੁਸਾਰ ਉਹਨਾਂ ਦੀ ਵੱਡੀ ਭੈਣ ਦਾ ਨਾਮ ਨਾਨਕੀ ਸੀ ਇਸ ਲਈ ਉਹਨਾਂ ਦਾ ਨਾਮ ਨਾਨਕ ਰੱਖ ਦਿੱਤਾ ਗਿਆ। ( Guru Nanak Dev Ji essay in Punjabi 10 lines) ਗੁਰੂ ਨਾਨਕ ਦੇਵ ਜੀ ਦਾ ਬਚਪਨ ਤੇ ਸਿੱਖਿਆ - Shri Guru Nanak Dev ji ਸ਼ੁਰੂ ਤੋ ਹੀ ਬਹੁਤ ਵਿੱਚਾਰਵਾਨ, ਗੰਭੀਰ ਤੇ ਦਿਆਲੂ ਸੁਭਾਅ ਦੇ ਸਨ। ਘਰੋਂ ਕੱਪੜਾ ਤੇ ਅੰਨ ਲਿਆ ਕੇ ਗਰੀਬਾ ਵਿਚ ਵੰਡ ਦਿਦੇ ਸਨ। ਉਹਨਾ ਵਿਚ ਬੱਚਿਆਂ ਵਾਲਿਆਂ ਖੇਡਾਂ ਖੇਡਣ ਦੀ ਕੋਈ ਰੁਚੀ ਨਹੀਂ ਸੀ, ਸਗੋ ਰੱਬ ਦੀ ਪ੍ਰਾਪਤੀ

Guru Arjan Dev Ji history in Punjabi

Guru Arjan Dev Ji essay in Punjabi ਜਨਮ ਅਤੇ ਬਚਪਨ - ਗੁਰੂ ਅਰਜਨ ਦੇਵ ਜੀ ਦਾ ਜਨਮ 15 ਅਪ੍ਰੈਲ 1563 ਈਸਵੀ ਨੂੰ ਗੋਇੰਦਵਾਲ ਸਾਹਿਬ ਜਿਲ੍ਹਾ ਅਮ੍ਰਿਤਸਰ ਵਿਖੇ ਗੁਰੂ ਰਾਮਦਾਸ ਜੀ ਦੇ ਘਰ ਹੋਇਆ। ਉਹਨਾਂ ਦੀ  ਮਾਤਾ ਦਾ ਨਾਉਂ ਬੀਬੀ ਭਾਨੀ ਸੀ। ਉਹ ਆਪਣੇ ਮਾਤਾ ਪਿਤਾ ਦੇ ਤੀਜੇ ਅਤੇ ਸਭ ਤੋਂ ਛੋਟੇ ਪੁੱਤਰ ਸਨ। ਉਹਨਾਂ ਦੇ ਸਭ ਤੋਂ ਵੱਡੇ ਭਰਾ ਦਾ ਨਾਮ ਪ੍ਰਿਥੀ ਚੰਦ ਅਤੇ ਛੋਟੇ ਦਾ ਮਹਾਦੇਵ ਸੀ। ਬਚਪਨ ਤੋਂ ਗੁਰੂ ਅਰਜਨ ਦੇਵ ਜੀ ਬਹੁਤ ਗੰਭੀਰ, ਹੋਣਹਾਰ, ਇਮਾਨਦਾਰ, ਇਕਾਂਤ ਪਸੰਦ ਅਤੇ ਨਿਮਰਤਾ ਦੀ ਮੂਰਤ ਸਨ।ਉਹਨਾਂ ਦੇ ਨਾਨਾ ਗੁਰੂ ਅਮਰਦਾਸ ਜੀ ਅਰਜਨ ਦੇਵ ਜੀ ਨੂੰ ਬਹੁਤ ਪਿਆਰ ਕਰਦੇ ਸਨ । ਉਹਨਾਂ ਪਛਾਣ ਲਿਆ ਸੀ ਕਿ ਗੁਰੂ ਅਰਜਨ ਦੇਵ ਅੰਦਰ ਵੱਡਾ ਪੁਰਖ ਬਣਨ ਦੀਆ ਸਾਰੀਆ ਵਿਸ਼ੇਸ਼ਤਾਈਆਂ  ਹਨ। ਸਿੱਖ ਰਿਵਾਇਤ ਅਨੁਸਾਰ ਇੱਕ ਵਾਰੀ ਗੁਰੂ ਅਰਜਨ ਦੇਵ ਜੀ ਛੋਟੀ ਉਮਰ ਵਿਚ ਰਿੜ੍ਹਦੇ - ਰਿੜ੍ਹਦੇ ਗੁਰੂ ਅਮਰਦਾਸ ਜੀਦੀ ਗੋਦੀ ਵਿਚ ਜਾ ਬੈਠੇ ਤਾਂ ਉਸ ਸਮੇਂ ਗੁਰੂ ਅਮਰਦਾਸ ਜੀ ਨੇ ਵਰ ਦਿੱਤਾ ਸੀ ਕਿ "ਦੋਹਿਤਾ ਬਾਣੀ ਦਾ ਬੋਹਿਥਾ"। ਇਹ ਇਕ ਭਵਿੱਖਤ ਬਾਣੀ ਸੀ ਕਿ ਅਰਜਨ ਦੇਵ ਬਾਣੀ ਰਚਨਗੇ, ਇੱਕਠੀ ਕਰਨਗੇ ਅਤੇ ਉਨ੍ਹਾਂ ਦੀ ਸੰਪਾਦਨਾ ਵੀ ਕਰਨਗੇ।( G uru Arjan Dev ji biography in Punjabi language) ਵਿਆਹ - ਅਰਜਨ ਦੇਵ ਜੀ ਆਪਣੀ ਉਮਰ ਦੇ ਸਾਢੇ ਗਿਆਹ੍ਹਾ ਸਾਲ ਗੋਇੰਦਵਾਲ ਵਿੱਚ ਰਹੇ। ਫਿਰ ਉਹ ਆਪਣੇ ਪਿਤਾ ਗੁਰੂ ਰਾਮਦਾਸ ਜੀ ਨਾ

Essay on Pollution in Punjabi

Pollution essay in  Punjabi Language ਆਉਣ ਵਾਲਾ ਭਵਿੱਖ ਬਚਾਈਏ , ਪ੍ਰਦੂਸ਼ਣ ਮੁਕਤ ਦੇਸ਼ ਬਣਾਈਏ ਪ੍ਰਦੂਸ਼ਣ ਦਾ ਅਰਥ   - ਪ੍ਰਦੂਸ਼ਣ ਗੰਦਗੀ ਜਾਂ ਪ੍ਰਦੂਸ਼ਕਾਂ (ਵਿਦੇਸ਼ੀ ਪਦਾਰਥਾਂ ਜਾਂ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲੀ ਗੰਦਗੀ) ਦੇ ਕੁਦਰਤੀ ਸੋਮਿਆਂ ਵਿੱਚ ਮਿਲਾਪ ਨੂੰ ਦਰਸਾਉਂਦਾ ਹੈ ਜਿਸ ਨਾਲ ਬਹੁਤ ਸਾਰੇ ਬਦਲਾਅ ਹੁੰਦੇ ਹਨ ਅਤੇ ਧਰਤੀ ਤੇ ਜੀਵਨ ਪ੍ਰਭਾਵਿਤ ਹੁੰਦਾ ਹੈ। ( Pollution essay in Punjabi) ਜਾਣ ਪਛਾਣ -   ਹਵਾ, ਪਾਣੀ ਅਤੇ ਧੁਨੀ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਅਕਾਰ ਲੈ ਰਹੀ ਹੈ। ਵੱਧ ਰਹੀ ਉਦਯੋਗਿਕਤਾ ਵਾਤਾਵਰਣ ਲਈ ਤਬਾਹੀ  ਬਣ ਰਹੀ ਹੈ। ਉਦਯੋਗਿਕ ਕੂੜਾ-ਕਰਕਟ, ਧੂੰਆਂ ਅਤੇ ਹੋਰ ਗੈਸਾਂ ਵੱਡੇ ਪੱਧਰ ਤੇ ਹਵਾ ਨੂੰ ਪ੍ਰਦੂਸ਼ਿਤ ਕਰ ਰਹੀਆਂ ਹਨ। ਇਮਾਰਤਾਂ ਤੋਂ ਇਲਾਵਾ, ਆਵਾਜਾਈ ਦੇ ਸਾਧਨ ਦੀ ਘਣਤਾ ਹਵਾ Pollution ਵਿੱਚ ਯੋਗਦਾਨ ਪਾਉਂਦੀ ਹੈ । ਧੂੰਆਂ ਅਤੇ ਜ਼ਹਿਰੀਲੇ ਰਸਾਇਣਾਂ ਦਾ Pollution  ਵਾਤਾਵਰਨ ਵਿਚ ਸਲਫਰ ਡਾਈਆਕਸਾਈਡ ਦੇ ਪੱਧਰ ਨੂੰ ਵਧਾ ਰਿਹਾ ਹੈ। ਕੋਲਕਾਤਾ, ਦਿੱਲੀ ਅਤੇ ਮੁੰਬਈ ਦੇ ਸ਼ਹਿਰਾਂ ਵਿਚ ਸੋਰ Pollution  ਨਿਯਮਿਤ ਸੀਮਾ ਤੋ ਵੱਧ ਗਿਆ ਹੈ। ਹਵਾ ਪ੍ਰਦੂਸ਼ਣ ਸਾਹ ਦੀਆ ਬਿਮਾਰੀਆਂ, ਟੀ ਬੀ, ਚਮੜੀ ਐਲਰਜੀ, ਅੱਖਾਂ ਦੀਆਂ ਬੀਮਾਰੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਅਤੇ ਬੱਚਿਆਂ ਦੀ ਮਾਨਸਿਕ ਕਮਜੋਰੀ ਲਈ ਜ਼ਿੰਮੇਵਾਰ ਹਨ। ਰਸਾਇਣਕ ਉਦਯੋਗਾਂ ਦੇ ਵਿਕਾਸ ਨੇ ਸਮੱਸਿਆ ਨੂੰ ਹੋਰ