Lohri essay in Punjabi Language ਈਸ਼ਰ ਆਏ ਦਲਿੱਦਰ ਜਾਏ ਦਲਿੱਦਰ ਦੀ ਜੜ੍ਹ ਚੁੱਲ੍ਹੇ ਪਾਏ ਜਾਣ ਪਛਾਣ - ਪੰਜਾਬ ਦਾ ਜੀਵਨ ਮੇਲਿਆਂ ਅਤੇ ਤਿਓਹਾਰਾਂ ਨਾਲ ਭਰਪੂਰ ਹੈ ।ਸਾਲ ਵਿੱਚ ਸ਼ਾਇਦ ਹੀ ਕੋਈ ਅਜਿਹਾ ਮਹੀਨਾ ਹੋਵੇਗਾ , ਜਿਸ ਵਿਚ ਕੋਈ ਤਿਉਹਾਰ ਨਾ ਆਉਂਦਾ ਹੋਵੇ । ਲੋਹੜੀ ਵੀ ਪੰਜਾਬ ਦਾ ਇਕ ਖੁਸ਼ੀਆਂ ਭਰਿਆ ਤਿਉਹਾਰ ਹੈ, ਜੋ ਜਨਵਰੀ ਮਹੀਨੇ ਵਿਚ ਮਾਘੀ ਤੋਂ ਇਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ । ਤਾਮਿਲ ਹਿੰਦੂ ਮੱਕਰ ਸੰਕਰਾਂਤੀ ਦੇ ਦਿਨ ਪੋਂਗਲ ਦਾ ਤਿਉਹਾਰ ਮਨਾਉਂਦੇ ਹਨ, ਇਸ ਪ੍ਰਕਾਰ, ਇਹ ਲਗਭਗ ਸਾਰੇ ਭਾਰਤ ਵਿੱਚ ਵੱਖ ਵੱਖ ਰੂਪਾਂ ਵਿੱਚ ਮਨਾਇਆ ਜਾਂਦਾ ਹੈ। ( essay on Lohri in Punjabi language) ਲੋਹੜੀ ਦਾ ਮਹੱਤਵ - ਇਸ ਤਿਉਹਾਰ ਦੀ ਪਰੰਪਰਾ ਬਹੁਤ ਪੁਰਾਣੀ ਹੈ । ਇਸ ਤਿਉਹਾਰ ਨਾਲ ਬਹੁਤ ਸਾਰੀਆਂ ਕਥਾਵਾਂ ਵੀ ਜੌੜੀਆਂ ਜਾਂਦੀਆਂ ਹਨ । ਇਕ ਕਥਾ ਅਨੁਸਾਰ ਲੋਹੜੀ ਦੇਵੀ ਨੇ ਇਕ ਅਤਿਆਚਾਰੀ ਰਾਕਸ਼ ਨੂੰ ਮਾਰਿਆ ਤੇ ਉਸੇ ਦੇਵੀ ਦੀ ਯਾਦ ਵਿਚ ਇਹ ਤਿਉਹਾਰ ਮਨਾਇਆ ਜਾਂਦਾ ਹੈ । ਇਸ ਤਿਉਹਾਰ ਦਾ ਸਬੰਧ ਪੁਰਾਣਿਕ ਕਥਾ ਹੋਲਿਕਾ ਦਹਿਨ ਨਾਲ ਵੀ ਜੋੜਿਆ ਜਾਂਦਾ ਹੈ । ਇਹ ਕਥਾ ਰਾਜਾ ਹਿਰਨਿਆਕਸ਼ਯਪ ਅਤੇ ਉਸ ਦੇ ਪੁੱਤਰ ਦੀ ਹੈ, ਹਿਰਨਿਆਕਸ਼ਯਪ ਇਕ ਬਹੁਤ ਅਹਕਾਰੀ ਰਾਜਾ ਸੀ , ਉਹ ਆਪਣੇ ਆਪ ਨੂੰ ਰੱਬ ਮੰਨਣ ਲੱਗ ਪਿਆ। ਉਹ ਚਾਹੁੰਦਾ ਸੀ ਕਿ ਸਿਰਫ ਉਸ ਦੀ ਪੂਜਾ ਕੀਤੀ ਜਾਵੇ, ਪਰ ਉਸਦਾ ...
We write essays in Punjabi for all school students.