Diwali essay in Punjabi Language ਭਾਰਤ ਤਿਉਹਾਰਾ ਦਾ ਦੇਸ਼ ਹੈ, ਇਹਨਾ ਵਿੱਚੋਂ ਇੱਕ ਮਹੱਤਵਪੂਰਨ ਤਿਉਹਾਰ Diwali ਹੈ । ਦੀਵਾਲੀ ਰੋਸ਼ਨੀ ਦਾ ਤਿਉਹਾਰ ਹੈ। Diwali ਦਾ ਅਰਥ ਹੈ, ਲਾਈਟਾਂ ਦੀ ਲੜੀ। ਇਹ ਇਕ ਕੌਮੀ ਤਿਉਹਾਰ ਹੈ ਜੋ ਜਾਤ, ਧਰਮ ਅਤੇ ਨਸਲ ਦੇ ਭੇਦਭਾਵ ਤੋਂ ਬਗੈਰ ਹਰ ਕੋਈ ਮਨਾਉਂਦਾ ਹੈ, ਇਸ ਤਰ੍ਹਾਂ ਇਹ ਕੋਮੀ ਏਕਤਾ, ਸਾਂਝੇ ਭਾਈਚਾਰੇ ਅਤੇ ਸਦਭਾਵਨਾ ਵਿਕਸਿਤ ਕਰਦਾ ਹੈ। ਇਹ ਹਿੰਦੂ ਧਰਮ ਦੇ ਸਭ ਤੋਂ ਮਸ਼ਹੂਰ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਚਾਨਣ ਦੀ ਅੰਧੇਰੇ ਤੇ , ਭਲੇ ਦੀ ਬੁਰਾਈ ਤੇ, ਗਿਆਨਤਾ ਦੀ ਅਗਿਆਨਤਾ ਤੇ ਜਿੱਤ ਦਾ ਪ੍ਰਤੀਕ ਹੈ। ਇਹ ਵੱਖ-ਵੱਖ ਧਰਮ ਜਿਵੇਂ ਕਿ ਹਿੰਦੂ ਧਰਮ, ਸਿੱਖ ਧਰਮ, ਬੁੱਧ ਧਰਮ ਅਤੇ ਜੈਨ ਧਰਮ ਵਿੱਚ ਮਨਾਇਆ ਜਾਂਦਾ ਹੈ। (Diwali essay in Punjabi Language) Diwali ਨੂੰ ਹਿੰਦੂ ਧਰਮ ਵਿੱਚ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਨੂੰ ਹਿੰਦੂ ਪਵਿੱਤਰ ਕਿਤਾਬ ਰਾਮਾਇਣ ਅਨੁਸਾਰ ਸ੍ਰੀ ਰਾਮ ਜੀ, ਮਾਂ ਸੀਤਾ ਜੀ ਅਤੇ ਲਛਮਣ ਜੀ 14 ਸਾਲਾਂ ਦੇ ਬਣਵਾਸ ਵਿਚ ਰਹਿਣ ਤੋਂ ਬਾਅਦ ਅਯੁੱਧਿਆ ਵਿੱਚ ਵਾਪਸ ਆਏ ਸਨ। ਇਸ ਮੌਕੇ 'ਤੇ ਅਯੋਧਿਆ ਦੇ ਲੋਕਾਂ ਨੇ ਪੂਰੇ ਸ਼ਹਿਰ ਨੂੰ ਮਿੱਟੀ ਦੇ ਦੀਵਿਆਂ ਨਾਲ ਸਜਾਇਆ ਅਤੇ ਇਸ ਦਿਨ ਤੋ ਹੀ ਦੀਵਾਲੀ ਨੂੰ ਮਨਾਉਣ ਦਾ ਰਿਵਾਜ ਸੁਰੂ ਹੋਇਆ। ਸਿੱਖ ਧਰਮ ਵਿਚ ਦੀਵਾਲੀ ਨੂੰ ਮੁਕਤੀ ਦੇ ਦਿਨ ਵਜੋ ਮੰਨਿਆ ਜਾਂਦਾ ਹੈ ਕਿਉਂਕਿ ਇਸ ਦਿਨ ਸਿੱਖਾਂ ਦੇ ਛੇਵੇਂ ਗੁਰੂ
We write essays in Punjabi for all school students.